top of page

ਸਹੀਦ ਭਗਤ ਸਿੰਘ ਪਾਰਕ ਦੀ ਵੀਡੀਓ ਵੇਖਣ ਲਈ ਹੇਠਾਂ ਕਲਿਕ ਕਰੋ

ਸਹਾਰਾ ਜਨ ਸੇਵਾ ਸੁਸਾਇਟੀ ਪਰਵਾਸੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ

ਤੁਸੀਂ ਦੇਖ ਰਹੇ 28 ਸਤੰਬਰ 2012 ਨੂੰ ਹੋਏ ਸ਼ਹੀਦ ਭਗਤ ਸਿੰਘ ਯਾਦਗਾਰੀ ਪਾਰਕ ਦੇ ਉਦਘਾਟਨ ਸਮਾਰੋਹ ਦੀਆਂ ਤਸਵੀਰਾਂ

ਸ਼ਹੀਦ ਏ ਆਜ਼ਮ ਸ. ਭਗਤ ਦਾ 9 ਫੁੱਟ ਉੱਚਾ ਬੁੱਤ

ਪਿਸ਼੍ਲੇ ਇੱਕ ਸਾਲ ਦੀ ਸਖਤ ਮਿਹਨਤ ਨਾਲ ਬਣਿਆ ਸ਼ਹੀਦ ਭਗਤ ਸਿੰਘ ਪਾਰਕ 28 ਸਤੰਬਰ ਨੂੰ ਸਹਾਰਾ ਜਨ ਸੇਵਾ ਸੁਸਾਇਟੀ ਵੱਲੋ ਲੋਕਾਂ ਵਾਸਤੇ ਖੋਲ ਦਿੱਤਾ ਗਿਆ ਹੈ | ਇਸ ਵਿਚ ਸ਼ਹੀਦ ਭਗਤ ਸਿੰਘ ਦੀ 9 ਫੁੱਟ ਉੱਚਾ ਬੁੱਤ ਲਗਾਇਆ ਗਿਆ ਹੈ | ਇਸ ਪਾਰਕ ਦਾ ਉਦਘਾਟਨ ਬੀਬੀ ਪਰਮਜੀਤ ਕੌਰ ਗੁਲਸ਼ਨ ਮੈਂਬਰ ਪਾਰਲੀਮੈਂਟ ਨੇ ਕੀਤਾ | ਇਸ ਮੌਕੇ ਬਹੁਤ ਹੀ ਵਧੀਆ ਪ੍ਰੋਗ੍ਰਾਮ ਭਗਤ ਸਿੰਘ ਦੇ ਜੀਵਨ ਨਾਲ ਸੰਬੰਧਤ ਪੇਸ਼ ਕੀਤਾ ਗਿਆ | ਪੰਜਾਬ ਪੁਲਿਸ ਵੱਲੋਂ ਮੁਕਤਸਰ ਜਿਲੇ ਦੇ ਸੀਨੀਅਰ ਪੁਲਿਸ ਕਪਤਾਨ ਸ. ਇੰਦਰਮੋਹਨ ਸਿੰਘ ਨੇ ਪ੍ਰੋਗ੍ਰਾਮ ਦੀ ਪਰਧਾਨਗੀ ਕੀਤੀ |  ਸ. ਜਗਸੀਰ ਸਿੰਘ ਪੀ.ਆਰ ਓ ਪੰਜਾਬ ਪੁਲਿਸ   ਦੀ ਦੇਖ ਰੇਖ ਹੇਠ   ਤਿਆਰ ਕੀਤੀ ਗਈ ਭਗਤ ਸਿੰਘ ਦੀ ਕੋਰੀਓਗ੍ਰਾਫੀ ਨੇ ਲੋਕਾਂ ਦੀਆਂ ਅੱਖਾ ਨਮ ਕਰ ਦਿੱਤੀਆਂ . ਇਸ ਕੋਰਿਓ ਗ੍ਰਾਫੀ ਨੂੰ ਤੇਜਿੰਦਰ ਪਾਲ ਸਿੰਘ ਨੇ ਨਿਰਦੇਸ਼ਨ ਦਿੱਤਾ ਸੀ | ਸਕੂਲ ਦੇ ਵਿਦਿਆਰਥੀਆਂ ਨੇ ਵੀ ਕੋਰੀਓਗ੍ਰਾਫੀ ਖੇਡੀ ਅਤੇ ਸਭਿਆਚਾਰਕ ਗੀਤ ਅਤੇ ਗਿਧਾ ਭੰਗੜਾ ਪੇਸ਼ ਕੀਤਾ | ਸ਼ਹੀਦ ਭਗਤ ਦੇ ਜਨਮ ਦਿਹਾੜੇ ਨੂੰ ਸਮਰਪਤ ਇਕ ਖੂਨਦਾਨ ਕੈੰਪ ਵੀ ਆਯੋਜਤ ਕੀਤਾ ਗਿਆ ਜਿਸ ਵਿਚ 31 ਯੂਨਿਟ ਖੂਨਦਾਨ ਕੀਤਾ ਗਿਆ |  ਸ਼ਹੀਦ ਭਗਤ ਸਿੰਘ ਪਾਰਕ ਖਿਚ੍ਚ ਦਾ ਕੇਂਦਰ ਬਣਿਆ ਰਿਹਾ | ਇਸ ਪਾਰਕ ਵਾਸਤੇ ਸਹਿਯੋਗ ਕਰਨ ਵਾਲੇ ਦਾਨੀ ਸੱਜਣਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਪੀ.ਟੀ.ਸੀ. ਨਿਊਜ ਵੱਲੋਂ ਪ੍ਰੋਗ੍ਰਾਮ ਦੀ ਵਿਸ਼ੇਸ਼ ਕਵਰੇਜ ਕੀਤੀ ਗਈ | ਜਗਬਾਣੀ ,ਅਜੀਤ ,ਸਪੋਕਸਮੈਨ ,ਸਚ ਕਹੂੰ ਦੇ ਪਤਰਕਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਵੀ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ ਅਦਾ ਕੀਤੇ ਗਏ | ਇਸ ਮੌਕੇ ਲਖਵੀਰ ਸਿੰਘ ,ਤਰਨਜੀਤ ਸਿੰਘ ,ਜਸਕਰਨ ਸਿੰਘ , ਗੁਰਤੇਜ ਸਿੰਘ , ਲਛਮਣ ਸਿੰਘ , ਮਨਜੀਤ ਸਿੰਘ , ਗੁਰਦਿੱਤਾ ਸਿੰਘ , ਅਮਨਦੀਪ ਬਰਾੜ , ਦਲਜੀਤ ਸਿੰਘ , ਗੁਰਮੀਤ ਸਿੰਘ , ਤਰਸੇਮ ਸਿੰਘ , ਗੁਰਸੇਵਕ ਸਿੰਘ , ਗੁਰਪਿਆਰ ਸਿੰਘ , ਲਖਵਿੰਦਰ ਸਿੰਘ , ਭੁਪਿੰਦਰ ਸਿੰਘ ਸਹਾਰਾ ਦੇ ਮੈਂਬਰ ਹਾਜਰ ਸਨ ਅਤੇ ਸ. ਨਵਤੇਜ ਸਿੰਘ ਕਾਉਣੀ ,ਸੰਤ ਸਿੰਘ ਬਰਾੜ , ਡੀ. ਐਸ . ਪੀ ਦਰਸ਼ਨ ਸਿੰਘ ਸੰਧੂ , ਸਕੂਲ ਦੇ ਪ੍ਰਿੰਸੀਪਲ ਯਸ਼ਵੰਤ ਕੁਮਾਰ , ਦਲਜੀਤ ਸਿੰਘ ਡੀ.ਪੀ. , ਸ. ਨੰਦ ਸਿੰਘ ., ਸ. ਜਸਮੇਲ ਸਿੰਘ , ਬਲਦੇਵ ਸਿੰਘ , ਸ. ਗੁਰਮੀਤ  ਸਿੰਘ, ਸ. ਬਚਿੱਤਰ ਸਿੰਘ ਅਤੇ ਸ.   ਨਿਹਾਲ ਸਿੰਘ ਬੁੱਟਰ  ਆਦਿ ਹਾਜਰ ਸਨ |

ਸ਼ਹੀਦ ਏ ਆਜਮ ਸ.ਭਗਤ ਸਿੰਘ ਦਾ 9 ਫੁੱਟ ਉੱਚਾ ਬੁੱਤ

ਸ਼ਹੀਦ ਏ ਆਜਮ ਸ.ਭਗਤ ਸਿੰਘ ਦਾ 9 ਫੁੱਟ ਉੱਚਾ ਬੁੱਤ

ਸ਼ਹੀਦ ਭਗਤ ਸਿੰਘ ਯਾਦਗਾਰੀ ਪਾਰਕ ਦੇ ਉਦਘਾਟਨ ਸਮਾਰੋਹ ਦੀ ਪੂਰੀ ਵੀਡੀਓ ਜਲਦੀ ਹੀ ਅਪਲੋਡ ਕੀਤੀ ਜਾਵੇਗੀ : Lakhveer Singh Buttar
ਧੰਨਵਾਦ
bottom of page